ਜੰਗਲ਼ ਦੇ ਵਿਚ ਸ਼ੇਰ ਮਰ ਯੁਲਾ

ਜੰਗਲ਼ ਦੇ ਵਿਚ ਸ਼ੇਰ ਮਰ ਯੁਲਾ,
ਬਾਜ਼ ਪੋਏ ਵਿਚ ਘਰ ਦੇ ਹੋ

ਇਸ਼ਕ ਜਿਹਾ ਸਰਾਫ਼ ਨਾ ਕੋਈ,
ਖੋਟ ਨਾ ਛੱਡੇ ਜ਼ਰ ਦੇ ਹੋ

ਆਸ਼ਿਕ ਨਿੰਦਰ ਭੁੱਖ ਨਾ ਕੋਈ,
ਆਸ਼ਿਕ ਮੂਲ ਨਾ ਮਰਦੇ ਹੋ

ਆਸ਼ਿਕ ਸੋਈ ਜੀਂਦੇ ਜਿਹੜੇ
ਰੱਬ ਅੱਗੇ ਸਿਰ ਧਰਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )