ਜ਼ਾਹਰ ਦੇਖਾਂ ਜਾਨੀ ਤਾਈਂ

ਜ਼ਾਹਰ ਦੇਖਾਂ ਜਾਨੀ ਤਾਈਂ
ਨਾਲੇ ਅੰਦਰ ਸੀਨੇ ਹੋ

ਬਿਰਹੋਂ ਮਾਰੀ ਮੈਂ ਫਿਰਾਂ,
ਮੈਂ ਤੇ ਹੁਸਨ ਲੋਕ ਨਬੀਨੇ ਹੋ

ਦਿਲ ਦੇ ਵਿਚੋਂ ਮੈਂ ਸ਼ੋਹ ਪਾਇਆ,
ਲੋਕੀਂ ਜਾਣ ਮਦੀਨੇ ਹੋ

ਕਹੇ ਫ਼ਕੀਰ ਮੀਰਾਂ ਦਾ ਬਾਹੂ,
ਅੰਦਰ ਦਿਲਾਂ ਖ਼ਜ਼ੀਨੇ ਹੋ