ਚੜ੍ਹ ਚੰਨਾ ਤੂੰ ਕਰ ਰੁਸ਼ਨਾਈ

ਚੜ੍ਹ ਚੰਨਾ ਤੂੰ ਕਰ ਰੁਸ਼ਨਾਈ
ਜ਼ਿਕਰ ਕਰੇਂਦੇ ਤਾਰੇ ਹੂ

ਗਲੀਆਂ ਦੇ ਵਿਚ ਫਿਰਨ ਨਿਮਾਣੇ
ਲਾਲਾਂ ਦੇ ਵੰਜਾਰੇ ਹੂ

ਸ਼ਾਲਾ ਕੋਈ ਨਾ ਥੀਏ ਮੁਸਾਫ਼ਰ
ਕੱਖ ਜਿਨ੍ਹਾਂ ਤੋਂ ਭਾਰੇ ਹੂ

ਤਾੜੀ ਮਾਰ ਉਡਾ ਨਾ ਸਾਨੂੰ
ਅਸੀਂ ਆਪੇ ਉਡਣ ਹਾਰੇ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )