ਗੋਹੜ ਜ਼ੁਲਮਾਤ ਅਨ੍ਹੇਰ ਗ਼ੁਬਾਰਾਂ

ਗੋਹੜ ਜ਼ੁਲਮਾਤ ਅਨ੍ਹੇਰ ਗ਼ੁਬਾਰਾਂ
ਰਹਿ ਹਨ ਖ਼ੌਫ਼ ਖ਼ਤਰ ਦੇ ਹੋ

ਆਬ ਹਯਾਤ ਮੁਨੱਵਰ ਮੁਖੜਾ
ਸਾਏ ਜ਼ੁਲਫ਼ ਅੰਬਰ ਦੇ ਹੋ

ਮਿਸਲ ਸਿਕੰਦਰ ਢੂੰਡਣ ਆਸ਼ਿਕ
ਪਲਕ ਅਰਾਮ ਨਾ ਕਰਦੇ ਹੋ

ਖ਼ਿਜ਼ਰ ਨਸੀਬ ਜਿਨ੍ਹਾਂ ਦੇ ਬਾਹੂ
ਘੁਟ ਓਥੇ ਜਾ ਭਰ ਦੇ ਹੋ