ਗ਼ੌਸ ਕੁਤਬ ਹਨ ਉਰੇ ਉਰੀਰੇ

ਗ਼ੌਸ ਕੁਤਬ ਹਨ ਉਰੇ ਉਰੀਰੇ
ਆਸ਼ਿਕ ਜਾਨ ਅਗੇਰੇ ਹੋ

ਜਿਹੜੀ ਮੰਜ਼ਿਲ ਆਸ਼ਿਕ ਪਹੁੰਚਣ
ਇਥ ਗ਼ੌਸ ਨਾ ਪਾਵਨ ਫੇਰੇ ਹੋ

ਆਸ਼ਿਕ ਵਿਚ ਵਿਸਾਲ ਦੇ ਰਹਿੰਦੇ,
ਲਾਮਕਾਨੀ ਡੇਰੇ ਹੋ

ਮੈਂ ਕੁਰਬਾਨ ਤਿਨ੍ਹਾਂ ਤੋਂ
ਜਿਨ੍ਹਾਂ ਜ਼ਾਤੋ ਜ਼ਾਤ ਬਸੇਰੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )