ਜਬ ਲੱਗ ਖ਼ੁਦੀ ਕਰੀਂ ਖ਼ੁਦ ਨਫ਼ਸੋਂ

ਜਬ ਲੱਗ ਖ਼ੁਦੀ ਕਰੀਂ ਖ਼ੁਦ ਨਫ਼ਸੋਂ
ਤਬ ਲੱਗ ਰੱਬ ਨਾ ਪਾਵੇਂ ਹੋ

ਸ਼ਰਤ ਫ਼ਨਾ ਨੂੰ ਜਾਨੈਂ ਨਾਹੀਂ
ਇਸਮ ਫ਼ਕੀਰ ਰਖਾਵੀਂ ਹੋ

ਮਵੇ ਬਾਝ ਨਾ ਸੁਹੰਦੀ ਅਲਫ਼ੀ,
ਐਵੇਂ ਗਲ ਵਿਚ ਪਾਵੇਂ ਹੋ

ਨਾਮ ਫ਼ਕੀਰ ਤਦਾਂ ਹੀ ਸੋਹੰਦਾ
ਜੇ ਜਿਉਂਦਿਆਂ ਮਰ ਜਾਵੇਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )