ਜਲ਼ ਜਲੀਨਦੇ, ਜੰਗਲ਼ ਭੌਂਦੇ

ਜਲ਼ ਜਲੀਨਦੇ, ਜੰਗਲ਼ ਭੌਂਦੇ,
ਮੇਰੀ ਹੱਕਾ ਗੱਲ ਨਾ ਪੱਕੀ ਹੋ

ਚਲੀਏ ਮੱਕੇ ਹੱਜ ਗੁਜ਼ਾਰਨ,
ਮੇਰੇ ਦਿਲ ਦੀ ਦੌੜ ਨਾ ਡਿੱਕੀ ਹੋ

ਤਰੀਹੇ ਰੋਜ਼ੇ ਪੰਜ ਨਮਾਜ਼ਾਂ,
ਇਹ ਭੀ ਪੜ੍ਹ ਪੜ੍ਹ ਥੱਕੀ ਹੋ

ਸਭੇ ਮੁਰਾਦਾਂ ਹਾਸਲ ਹੋਈਆਂ
ਜਾਂ ਨਜ਼ਰ ਮਿਹਰ ਦੀ ਤੱਕੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )