ਜ਼ਾਦ ਜ਼ਰੂਰੀ ਨਫ਼ਸ ਕਿੱਤੇ ਨੂੰ

ਜ਼ਾਦ ਜ਼ਰੂਰੀ ਨਫ਼ਸ ਕੁੱਤੇ ਨੂੰ
ਫ਼ਹਮਾ ਫ਼ਹਿਮ ਕੱਚੀਵੇ ਹੋ

ਨਾਲ਼ ਮੁਹੱਬਤ ਜ਼ਿਕਰ ਅੱਲ੍ਹਾ ਦਾ
ਦਮ ਦਮ ਪਿਆ ਪੜ੍ਹੀਵੇ ਹੋ

ਜ਼ਿਕਰ ਕਨੂੰ ਰੱਬ ਹਾਸਲ ਥੇਂਦਾ
ਜ਼ਾਤੋ ਜ਼ਾਤ ਦੱਸੀਵੇ ਹੋ

ਦੋਹੀਂ ਜਹਾਨ ਗ਼ੁਲਾਮ ਤਿਨ੍ਹਾਂ ਦੇ
ਜਿਨ੍ਹਾਂ ਜ਼ਾਤ ਲੱਭੀਵੇ ਹੋ