ਜ਼ਾਹਿਦ ਜ਼ੁਹਦ ਕਮਾਂਦੇ ਥੱਕੇ

ਜ਼ਾਹਿਦ ਜ਼ੁਹਦ ਕਮਾਂਦੇ ਥੱਕੇ,
ਰੋਜ਼ੇ, ਨਫ਼ਲ, ਨਮਾਜ਼ਾਂ ਹੋ

ਆਸ਼ਿਕ ਗ਼ਰਕ ਹੋਏ ਵਿਚ ਵਹਦਤ
ਨਾਲ਼ ਮੁਹੱਬਤ ਰਾਜ਼ਾਂ ਹੋ

ਮੁਖੀ ਕੈਦ ਸ਼ਹਿਦ ਵਿਚ ਹੋਈ
ਕੀ ਉੱਡ ਸੀ ਨਾਲ਼ ਸ਼ਹਿਬਾਜ਼ਾਂ ਹੋ

ਜਿਨ੍ਹਾਂ ਮਜਲਿਸ ਨਾਲ਼ ਨਬੀ ਉਹ
ਸਾਹਿਬ ਰਾਜ਼ ਨਿਆਜ਼ਾਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )