ਜ਼ਾਤੇ ਨਾਲ਼ ਨਾ ਜ਼ਾਤੀ ਰਲਿਆ

ਜ਼ਾਤੇ ਨਾਲ਼ ਨਾ ਜ਼ਾਤੀ ਰਲਿਆ
ਸੋ ਕਾਮ ਜ਼ਾਤ ਸਦੀਵੇ ਹੋ

ਨਫ਼ਸ ਕੁੱਤੇ ਨੂੰ ਬਣਾ ਕਰਾਹਾਂ
ਕੀਮਾ ਕੈਮ ਕੱਚੀਵੇ ਹੋ

ਜ਼ਾਤ ਸਫ਼ਾ ਤੋਂ ਮਿਹਣਾ ਆਵੇ
ਜਦ ਜ਼ਾਤੀ ਸ਼ੌਕ ਨਾ ਪੀਵੇ ਹੋ

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ
ਕਬਰ ਜਿਨ੍ਹਾਂ ਦੀ ਜੀਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )