ਜ਼ਿਕਰ ਕਨੂੰ ਕਰ ਫ਼ਿਕਰ ਹਮੇਸ਼ਾ

ਜ਼ਿਕਰ ਕਨੂੰ ਕਰ ਫ਼ਿਕਰ ਹਮੇਸ਼ਾ
ਇਹ ਤਿਖਾ ਤਲਵਾਰੋਂ ਹੋ

ਕਢੀਂ ਆਹੀਂ, ਜਾਨ ਜਲਾਉਣ,
ਫ਼ਿਕਰ ਕਰਨ ਇਸਰਾ ਰੂੰ ਹੋ

ਫ਼ਿਕਰ ਦਾ ਫਟਿਆ ਕੋਈ ਨਾ ਜੀਵੇ
ਇਹ ਪੁੱਟੇ ਮੁੱਢ ਪਹਾੜੋਂ ਹੋ

ਹੱਕ ਦਾ ਕਲਮਾ ਆਖੀਂ ਬਾਹੂ
ਬਚੀਂ ਫ਼ਿਕਰ ਦੀ ਮਾਰੂੰ ਹੋ