ਹੁਸਨ ਦੇ ਕੇ ਰੌਣ ਲਿਓ

ਹੁਸਨ ਦੇ ਕੇ ਰੌਣ ਲਿਓ
ਤੈਨੂੰ ਦਿੱਤਾ ਕਿਸ ਦਿਲਾਸਾ ਹੋ

ਉਮਰ ਬੰਦੇ ਦੀ ਇਵੇਂ ਗਈ
ਜਿਵੇਂ ਪਾਣੀ ਵਿਚ ਪਤਾਸਾ ਹੋ

ਸੌੜੀ ਸਾਮੀ ਸੁੱਟ ਘਤੀਸਨ,
ਪਲਟ ਨਾ ਸਕਈਂ ਪਾਸਾ ਹੋ

ਤੇਥੋਂ ਸਾਹਿਬ ਲੇਖਾ ਮਨਗਸੀ
ਰੱਤੀ ਘੱਟ ਨਾ ਮਾਸਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ