ਕਲੱਬ ਨਾ ਹੁਲੀਆ ਤਾਂ ਕੀ ਹੋਇਆ

ਕਲੱਬ ਨਾ ਹੁਲੀਆ ਤਾਂ ਕੀ ਹੋਇਆ,
ਹੋਇਆ ਜਿਕਰ ਜ਼ਬਾਨੀ ਹੋ

ਕ਼ਲਬੀ, ਰੋਹੀ, ਮਖ਼ਫ਼ੀ, ਸ੍ਰੀ
ਸਭੇ ਰਾਹ ਹੈਰਾਨੀ ਹੋ

ਸ਼ਾਹ ਰੋਗ ਥੀਂ ਨਜ਼ਦੀਕ ਜੋ ਰਹਿੰਦਾ
ਯਾਰ ਨਾ ਮਿਲਿਆ ਜਾਨੀ ਹੋ

ਨਾਮ ਫ਼ਕੀਰ ਤਿਨ੍ਹਾਂ ਦਾ ਜਿਹੜੇ
ਵੱਸਣ ਲਾ ਮਕਾਨੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )