ਕਰ ਮਿਹਨਤ ਕੁਝ ਹਾਸਲ ਹੋਵੀ

ਕਰ ਮਿਹਨਤ ਕੁਝ ਹਾਸਲ ਹੋਵੀ,
ਉਮਰਾ ਚਾਰ ਦਿਹਾੜੇ ਹੋ

ਥੀ ਸੌਦਾਗਰ ਕਰੇ ਸੌਦਾ
ਜਾਂ ਤਕ ਹਟ ਨਾ ਤਾੜੇ ਹੋ

ਜੇ ਜਾਨੈਂ ਦਿਲ ਜ਼ੌਕ ਮਨੀਸੀ,
ਮੌਤ ਮਰੀਂਦੀ ਧਾੜੇ ਹੋ

ਚੋਰਾਂ ਸਾਧਾਂ ਪੂਰ ਚਾ ਭਰਿਆ,
ਰੱਬ ਸਲਾਮਤ ਚਾਹੜੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )