ਕਲਮੇ ਦੀ ਗੱਲ ਤਦਾਂ ਪਿਓ ਸੇ

ਕਲਮੇ ਦੀ ਗੱਲ ਤਦਾਂ ਪਿਓ ਸੇ ਜਦ ਗੱਲ ਕਲਮੇ ਜਾ ਖੁੱਲੀ ਹੋ
ਚੌਦਾਂ ਤਬਕ ਕਲਮੇ ਦੇ ਅੰਦਰ ਕੀ ਜਾਣੇ ਖ਼ਲਕਤ ਭੋਲੀ ਹੋ
ਕਲਮਾ ਆਸ਼ਿਕ ਪੜ੍ਹਦੇ ਜਿਥੇ ਨੂਰ ਨਬੀ ਦੀ ਹੌਲੀ ਹੋ
ਕਲਮਾ ਸਾਨੂੰ ਪੈਰ ਪੜ੍ਹਾਇਆ, ਜਿੰਦ ਇਸੇ ਤੋਂ ਘੌਲ਼ੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )