ਕਲਮੇ ਦੀ ਕੱਲ੍ਹ ਤਦਾਂ ਪਿਆਸੇ

ਕਲਮੇ ਦੀ ਕੱਲ੍ਹ ਤਦਾਂ ਪਿਆਸੇ
ਜਦ ਮੁਰਸ਼ਦ ਕਲਮਾ ਦੱਸਿਆ ਹੋ

ਸਾਰੀ ਉਮਰ ਕੁਫ਼ਰ ਵਿਚ ਜਾਲ਼ੀ
ਬਿਨ ਮੁਰਸ਼ਦ ਦੇ ਵਸਿਆ ਹੋ

ਸ਼ਾਹ ਅਲੀਸ਼ੇਰ ਅੱਲ੍ਹਾ ਵਾਂਗਣ
ਵੱਢ ਕਲਮੇ ਕੁਫ਼ਰ ਨੂੰ ਸੁੱਟਿਆ ਹੋ

ਦਿਲ ਸਾਫ਼ੀ ਤਾਂ ਹੋਵੇ ਜੇ
ਕਰ ਕਲਮਾ ਲੂੰ ਲੂੰ ਰੁੱਸਿਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )