ਕੰਨ ਖ਼ੁਦਾ ਨੇ ਜਦ ਫ਼ਰਮਾਇਆ

ਕੰਨ ਖ਼ੁਦਾ ਨੇ ਜਦ ਫ਼ਰਮਾਇਆ
ਅਸਾਂ ਵੀ ਕੋਲੇ ਹਾਸੇ ਹੋ

ਹੱਕੇ ਜ਼ਾਤ ਸਿਫ਼ਾਤ ਰਬੇ ਦੀ
ਹੱਕੇ ਜੱਗ ਢੰਡੀਆ ਸੇ ਹੋ

ਹੱਕੇ ਲਾਮਕਾਨ ਅਸਾਡਾ
ਹੱਕੇ ਆਨ ਬੁੱਤ ਅੰਦਰ ਫਾਸੇ ਹੋ

ਨਫ਼ਸ ਸ਼ੈਤਾਨ ਪਲੀਤੀ ਕੀਤੀ,
ਅਸਲ ਪਲੀਤ ਤਾਂ ਨਾਸੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )