ਹੋਦਾ ਜਾਮਾ ਪਹਿਨ ਕਰਾ ਹਾਂ

ਹੋਦਾ ਜਾਮਾ ਪਹਿਨ ਕਰਾਹਾਂ
ਅਸਮ ਕਮਾਵਣ ਜ਼ਾਤੀ ਹੋ

ਨਾ ਇਥ ਕੁਫ਼ਰ ਇਸਲਾਮ ਦੀ ਮੰਜ਼ਿਲ,
ਨਾ ਇਥ ਮੌਤ ਹਯਾਤੀ ਹੋ

ਨਾ ਇਥ ਮਸ਼ਰਿਕ ਨਾ ਇਥ ਮਗ਼ਰਿਬ,
ਨਾ ਇਥ ਡੀਨਾ ਨਾ ਰਾਤੀ ਹੋ

ਉਹ ਅਸਾਂ ਵਿਚ ਅਸੀਂ ਉਨ੍ਹਾਂ ਵਿਚ,
ਦੂਰ ਰਹੀ ਕਰਿਬਾਤੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ