ਕਾਮਲ ਮੁਰਸ਼ਦ ਐਸਾ ਹੋ ਜੂ

ਕਾਮਲ ਮੁਰਸ਼ਦ ਐਸਾ ਹੋ
ਜੋ ਧੋਬੀ ਵਾਂਗੂੰ ਛਿੱਟੇ ਹੋ

ਨਾਲ਼ ਨਿਗਾਹ ਦੇ ਪਾਕ ਕਰੇ
ਸੱਜੀ ਸਾਬੂਣ ਨਾ ਘ੍ਘੱਤੇ ਹੋ

ਮੇਲਿਆਂ ਨੂੰ ਕਰਦੇਵੇ ਚਿੱਟਾ,
ਜੱਰਾ ਮੇਲ ਨਾ ਰਕੱਹੇ ਹੋ

ਐਸਾ ਮੁਰਸ਼ਦ ਹੋਵੇ ਜਿਹੜਾ
ਲੂੰ ਲੂੰ ਦੇ ਵਿਚ ਵਸੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )