ਇਸ਼ਕ ਦੀ ਭਾਹ, ਹੱਡਾਂ ਦਾ ਬਾਲਣ

ਇਸ਼ਕ ਦੀ ਭਾਹ, ਹੱਡਾਂ ਦਾ ਬਾਲਣ,
ਆਸ਼ਿਕ ਬਾ ਸਕੀਨਦੇ ਹੋ

ਘੱਤ ਕੇ ਜਾਣ ਜਿਗਰ ਵਿਚ ਆਰਾ,
ਵੇਖ ਕਬਾਬ ਤਲੀਨਦੇ ਹੋ

ਸਰਗਰਦਾਨ ਫਿਰਨ ਹਰ ਵੇਲੇ
ਖ਼ੂਨ ਜਿਗਰ ਦਾ ਪੈਂਦੇ ਹੋ

ਹੋਏ ਹਜ਼ਾਰਾਂ ਆਸ਼ਿਕ ਬਾਹੂ
ਪਰ ਇਸ਼ਕ ਨਸੀਬ ਕੈਂ ਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )