ਇਹ ਤਿੰਨ ਰੱਬ ਸੱਚੇ ਦਾ ਹੁਜਰਾ

ਇਹ ਤਿੰਨ ਰੱਬ ਸੱਚੇ ਦਾ ਹੁਜਰਾ
ਵਿਚ ਪਾ ਫ਼ਕੀਰਾ ਝਾਤੀ ਹੋ

ਨਾ ਕਰ ਮਿੰਨਤ ਖ਼ਵਾਜ ਖ਼ਿਜ਼ਰ ਦੀ
ਤੀਂ ਅੰਦਰ ਆਬ ਹਯਾਤੀ ਹੋ

ਸ਼ੌਕ ਦਾ ਦੀਵਾ ਬਾਲ ਅੰਨ੍ਹੇਰੇ
ਮੱਤ ਲਬੱਹੀ ਵਸਤ ਖੜ੍ਹਾਤੀ ਹੋ

ਮਰਨ ਥੀਂ ਅੱਗੇ ਮਰ ਰਹੇ
ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )