ਇੱਕ ਦਮ ਸੱਜਣ, ਲੱਖ ਦਮ ਵੈਰੀ

ਇੱਕ ਦਮ ਸੱਜਣ, ਲੱਖ ਦਮ ਵੈਰੀ,
ਇੱਕ ਦੇ ਮਾਰੇ ਮਰਦੇ ਹੋ

ਇੱਕ ਦਮ ਪਿੱਛੇ ਜਨਮ ਗਵਾਇਆ,
ਚੋਰ ਬਣੇ ਘਰ ਘਰ ਦੇ ਹੋ

ਲਾਈਆਂ ਦਾ ਉਹ ਕਦਰ ਕੀ ਜਾਣੇ
ਮਹਿਰਮ ਜੋ ਨਾ ਸਿਰ ਦੇ ਹੋ

ਉਹ ਕਿਉਂ ਧੱਕੇ ਖਾਵਣ ਜਿਹੜੇ
ਤਾਲਿਬ ਸੱਚੇ ਦਰ ਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )