ਇਸ਼ਕ ਮੁਹੱਬਤ ਦਰਿਆ ਦੇ ਵਿਚ ਥੀ ਮਰਦਾਨਾ ਤੁਰੀਏ ਹੋ ਜਿਥੇ ਪਵਨ ਗ਼ਜ਼ਬ ਦੀਆਂ ਲਹਿਰਾਂ ਕਦਮ ਉਥਾਈਂ ਧਰੀਏ ਹੋ ਔਝੜ ਝੰਗ ਬਲਾਏਂ ਬੇਲੇ ਵੇਖ ਵੇਖ ਨਾ ਡਰੀਏ ਹੋ ਨਾਮ ਫ਼ਕੀਰ ਤਦਾਹੀਂ ਥੇਂਦਾ ਜਦ ਵਿਚ ਤਲਬ ਦੇ ਮਰੀਏ ਹੋ