ਇਸ਼ਕ ਮਾਹੀ ਦੇ ਲਾਈਆਂ ਅੱਗੀਂ

ਇਸ਼ਕ ਮਾਹੀ ਦੇ ਲਾਈਆਂ ਅੱਗੀਂ,
ਇਹ ਲੱਗੀਆਂ ਕੌਣ ਬੁਝਾਵੇ ਹੋ

ਮੈਂ ਕੀ ਜਾਨਾਂ ਜ਼ਾਤ ਇਸ਼ਕ
ਜਿਹੜਾ ਦਰ ਦਰ ਜਾ ਝੁਕਾਵੇ ਹੋ

ਨਾ ਸੌਵੇਂ ਨਾ ਸੋਵਨ ਦੇਵੇ
ਸੁੱਤਿਆਂ ਆਨ ਜਗਾਵੇ ਹੋ

ਮੈਂ ਕੁਰਬਾਨ ਤਿਨ੍ਹਾਂ ਦੇ ਜਿਹੜਾ
ਵਿਛੜੇ ਯਾਰ ਮਿਲਾਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )