ਇਲਮੋਂ ਬਾਝ ਜੋ ਕਰੇ ਫ਼ਕੀਰੀ ਕਾਫ਼ਰ ਮਰੇ ਦਿਵਾਨਾ ਹੋ ਸੈ ਵਰ੍ਹਿਆਂ ਦੀ ਕਰੇ ਇਬਾਦਤ ਅੱਲ੍ਹਾ ਕਨੂੰ ਬੇਗਾਨਾ ਹੋ ਗ਼ਫ਼ਲਤ ਕਨੂੰ ਨਾ ਖੁਲਸਨ ਪਰਦੇ, ਦਿਲ ਜਾਹਲ, ਬੁਤਖ਼ਾਨਾ ਹੋ ਮੈਂ ਕੁਰਬਾਨ ਤਿਨ੍ਹਾਂ ਤੋਂ ਜਿਨ੍ਹਾਂ ਮਿਲਿਆ ਯਾਰ ਯਗਾਨਾ ਹੋ