ਜਿਨ੍ਹਾਂ ਇਸ਼ਕ ਹਕੀਕੀ ਪਾਇਆ

ਜਿਨ੍ਹਾਂ ਇਸ਼ਕ ਹਕੀਕੀ ਪਾਇਆ
ਮੂੰਹੋਂ ਨਾ ਅਲਾਵਣ ਹੋ

ਜ਼ਿਕਰ ਫ਼ਿਕਰ ਵਿਚ ਰਹਿਣ ਹਮੇਸ਼ਾਂ
ਦਮ ਨੂੰ ਕੈਦ ਲੱਗਾਉਣ ਹੋ

ਨਫ਼ਸੀ ਕ਼ਲਬੀ ਰੋਹੀ ਸ੍ਰੀ
ਅਖ਼ਫ਼ੀ ਖ਼ਫ਼ੀ ਕਮਾਵਣ ਹੋ

ਮੈਂ ਕੁਰਬਾਨ ਤਿਨ੍ਹਾਂ ਤੋਂ ਜਿਹੜੇ
ਹਿਕਸ ਨਿਗਾ ਜੂਆਉਣ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )