ਜਿਥੇ ਰੱਤੀ ਇਸ਼ਕ ਵਿਕੇ

ਜਿਥੇ ਰੱਤੀ ਇਸ਼ਕ ਵਿਕੇ ਇਥ
ਮੂਲ ਈਮਾਨ ਨਾ ਢੀਵੇ ਹੋ

ਕੁਤਬ ਕਿਤਾਬਾਂ, ਵਿਰਦ ਵਜ਼ੀਫ਼ੇ
ਉੱਤਰ ਚਾ ਕੱਚੀਵੇ ਹੋ

ਬਾਝੋਂ ਮੁਰਸ਼ਦ ਕੁੱਝ ਨਾ ਹਾਸਲ,
ਪਏ ਰਾਤੀਂ ਜਾਗ ਪੜ੍ਹੀਵੇ ਹੋ

ਮਰੀਏ ਮਰਨ ਥੀਂ ਅੱਗੇ ਬਾਹੂ
ਤਾਂ ਰੱਬ ਹਾਸਲ ਥੀਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )