ਜਿਉਂਦਿਆਂ ਮਰ ਰਹਿਣਾ ਹੈ ਤਾਂ

ਜਿਉਂਦਿਆਂ ਮਰ ਰਹਿਣਾ ਹੈ ਤਾਂ
ਦੇਸ ਫ਼ਕੀਰਾਂ ਬਹੀਏ ਹੋ

ਜੇ ਕੋਈ ਸਿੱਟੇ ਗਿੱਦੜ ਕੂੜਾ
ਵਾਂਗ ਅਰੋੜੀ ਰਹੀਏ ਹੋ

ਜੇ ਕੋਈ ਦੇਵੇ ਗਾਲ੍ਹਾਂ ,
ਉਸ ਨੂੰ ਜੀ ਜੀ ਕਹੀਏ ਹੋ

ਗਿਲਾ ਉਲਾਹਮਾਂ ਭੰਡੀ ਖ਼ੋਰੀ
ਯਾਰ ਦੇ ਪਾਰੋਂ ਸੱੀਏ ਹੋ

ਕਾਦਰ ਦੇ ਹੱਥ ਦੌੜ ਅਸਾਡੀ
ਜਿਉਂ ਰੱਖੇ ਤਿਓਂ ਰਹੀਏ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )