ਜੇ ਰੱਬ ਨਹਾਤਿਆਂ ਧੋਤੀਆਂ ਮਿਲਦਾ

ਜੇ ਰੱਬ ਨਹਾਤਿਆਂ ਧੋਤੀਆਂ ਮਿਲਦਾ,
ਮਿਲਦਾ ਡੱਡੂਆਂ ਮੱਛੀਆਂ ਹੋ

ਜੇ ਰੱਬ ਮਿਲਦਾ ਮੋਨ ਮਨਾਇਆਂ,
ਮਿਲਦਾ ਭੇਡਾਂ ਸੱਸੀਆਂ ਹੋ

ਜੇ ਰੱਬ ਜੁੱਤੀਆਂ ਸੁੱਤਿਆਂ ਮਿਲਦਾ,
ਮਿਲਦਾ ਡਾਂਢਾਂ ਖ਼ੁਸੀਆਂ ਹੋ

ਰੱਬ ਉਨ੍ਹਾਂ ਨੂੰ ਮਿਲਦਾ ਬਾਹੂ,
ਨੀਤਾਂ ਜਿਨ੍ਹਾਂ ਅਚੱਹਿਆਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )