ਜੋ ਦਿਲ ਮੰਗੇ ਹੋਵੇ ਨਾਹੀਂ

ਜੋ ਦਿਲ ਮੰਗੇ ਹੋਵੇ ਨਾਹੀਂ,
ਹੋਵਣ ਰਿਹਾ ਪਰੇਰੇ ਹੋ

ਦੋਸਤ ਨਾ ਦੇਵੇ ਦਿਲ ਦਾ ਦਾਰੂ,
ਇਸ਼ਕ ਨਾ ਵਾਗਾਂ ਫੇਰੇ ਹੋ

ਇਸ ਮੈਦਾਨ ਮੁਹੱਬਤ ਦੇ ਵਿਚ
ਮਿਲਦੇਤਾ ਤਿਖੇਰੇ ਹੋ

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿੰਨਾ ਰੱਖਿਆ ਕਦਮ ਅਗੇਰੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )