ਤਸਬੀਹ ਦਾ ਤੂੰ ਕਸਬੀ ਹੋਵਿਉਂ

ਤਸਬੀਹ ਦਾ ਤੂੰ ਕਸਬੀ ਹੋਵਿਉਂ,
ਮਾਰੇਂ ਦਮੂਲੀਆਂ ਹੋ

ਦਿਲ ਦਾ ਮਣਕਾ ਹਿੱਕ ਨਾ ਫੇਰੇਂ,
ਗੱਲ ਪਾਈਂ ਪੰਜ ਵੀਹਾਂ ਹੋ

ਦੇਣ ਗਿਆਨ ਗੱਲ ਘੋਟੂ ਆਵੇ,
ਲੇਨ ਗਿਆਨ ਝੱਟ ਸ਼ੀਂਹਾਂ ਹੋ

ਪੱਥਰ ਚਿੱਤ ਜਿਨ੍ਹਾਂ ਦਾ ਓਥੇ
ਜ਼ਾਇਅ ਵਸਣਾ ਮੀਂਹਾਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ