ਤਦੋਂ ਫ਼ਕੀਰ ਸ਼ਿਤਾਬੀ ਬੰਦਾ

ਤਦੋਂ ਫ਼ਕੀਰ ਸ਼ਿਤਾਬੀ ਬੰਦਾ
ਜਾਂ ਜਾਣ ਇਸ਼ਕ ਵਿਚ ਹਾਰੇ ਹੋ

ਆਸ਼ਿਕ ਸ਼ੀਸ਼ਾ, ਨਫ਼ਸ ਮੁਰੱਬੀ
ਜਾਂ ਜਾਨਾਂ ਤੋਂ ਵਾਰੇ ਹੋ

ਖ਼ੁਦ ਨਫ਼ਸੀ ਛੱਡ ਹਸਤੀ ਝੇੜੇ,
ਲਾਹ ਸਿਰੋਂ ਸਭ ਭਾਰੇ ਹੋ

ਮੋਇਆਂ ਬਾਝ ਨਾ ਹਾਸਲ ਥੇਂਦਾ
ਸੈ ਸੈ ਸਾਂਗ ਉਤਾਰੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )