ਤਾਲਿਬ ਗ਼ੌਸ ਅਲਾਅਜ਼ਮ ਵਾਲੇ

ਤਾਲਿਬ ਗ਼ੌਸ ਅਲਾਅਜ਼ਮ ਵਾਲੇ
ਕਦੇ ਨਾ ਹੋਵਣ ਮਾਣਦੇ ਹੋ

ਜੀਂ ਦੇ ਅੰਦਰ ਇਸ਼ਕ ਦੀ ਰੱਤੀ
ਰਹਿਣ ਸਦਾ ਕੁਰਲਾਂਦੇ ਹੋ

ਜੀਨੂੰ ਸ਼ੌਕ ਮਿਲਣ ਦਾ ਹੋਵੇ
ਖ਼ੁਸ਼ੀਆਂ ਨਿੱਤ ਆਂਦੇ ਹੋ

ਦੋਈਂ ਜਹਾਨ ਨਸੀਬ ਤਿਨ੍ਹਾਂ
ਜੋ ਜ਼ਾਤੀ ਅਸਮ ਕਮਾਂਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ