ਜੋ ਦਮ ਗ਼ਾਫ਼ਲ ਸੋ ਦਮ ਕਾਫ਼ਰ

ਜੋ ਦਮ ਗ਼ਾਫ਼ਲ ਸੋ ਦਮ ਕਾਫ਼ਰ
ਮੁਰਸ਼ਦ ਇਹ ਪੜ੍ਹਾਇਆ ਹੋ

ਸੁਣਿਆ ਸੁਖ਼ਨ ਗਿਆਂ ਖੱਲ ਅੱਖੀਂ
ਚਿੱਤ ਮੂਲਾ ਵੱਲ ਲਾਇਆ ਹੋ

ਕੀਤੀ ਜਾਣ ਹਵਾਲੇ ਰੱਬ ਦੇ
ਐਸਾ ਇਸ਼ਕ ਕਮਾਇਆ ਹੋ

ਮਰਨ ਥੀਂ ਅੱਗੇ ਮਰ ਗਏ ਬਾਹੂ
ਤਾਂ ਮਤਲਬ ਨੂੰ ਪਾਇਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )