ਤਲਾ ਬੰਨ੍ਹ ਤਵੱਕਲ ਵਾਲਾ

ਤਲਾ ਬਣਾ ਤਵੱਕਲ ਵਾਲਾ
ਹੋ ਮਰਦਾਨੇ ਤੁਰੀਏ ਹੋ

ਜਿਸ ਦੁੱਖ ਥੀਂ ਸੁਖ ਹਾਸਲ ਹੋਵੇ
ਇਸ ਥੀਂ ਮੂਲ ਨਾ ਡਰੀਏ ਹੋ

ਮਾ ਅਲਾਸਰ ਸਿਰਾ ਆਇਆ
ਚਿੱਤ ਉਸੇ ਦਿਲ ਧਰੀਏ ਹੋ

ਬੇ ਪ੍ਰਵਾਹ ਦਰਗਾਹ ਉਹ ਬਾਹੂ,
ਰੋ ਰੋ ਹਾਸਲ ਭਰੀਏ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )