ਜੋ ਪਾਕੀ ਬਣ ਇਸ਼ਕ ਮਾਹੀ

ਜੋ ਪਾਕੀ ਬਣ ਇਸ਼ਕ ਮਾਹੀ
ਸੋ ਪਾਕੀ ਜਾਨ ਪਲੀਤੀ ਹੋ

ਹਿੱਕ ਬੁੱਤ ਖ਼ਾਣੇਂ ਵਾਸਲ ਹੋਏ
ਹਿੱਕ ਖ਼ਾਲੀ ਰਹੇ ਮਸੀਤੀ ਹੋ

ਇਸ਼ਕ ਦੀ ਬਾਜ਼ੀ ਤਿਨ੍ਹਾਂ ਲਈ ਜਿੰਨਾ,
ਸਰਦਿਓਂ ਢਿੱਲ ਨਾ ਕੀਤੀ ਹੋ

ਹਰਗਿਜ਼ ਦੋਸਤ ਨਾ ਮਿਲਿਆ ਬਾਹੂ
ਜਿੰਨਾ ਤਰੁੱਟੀ ਚੌੜ ਨਾ ਕੀਤੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )