ਤਸਬੀਹ ਫਰੀ ਤੇ ਦਿਲ ਨਾ ਫਿਰਿਆ

ਤਸਬੀਹ ਫਰੀ ਤੇ ਦਿਲ ਨਾ ਫਿਰਿਆ,
ਕੀ ਲੈਣਾ ਤਸਬੀਹ ਫੜ ਕੇ ਹੋ?

ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ,
ਕੀ ਲੈਣਾ ਇਲਮ ਨੂੰ ਪੜ੍ਹ ਕੇ ਹੋ?

ਚਲਾ ਕੱਟਿਆ ਕੁੱਝ ਨਾ ਖੱਟਿਆ,
ਕੀ ਲੈਣਾ ਚਲੀਆਂ ਵੜ ਕੇ ਹੋ?

ਜਾਗ ਬਿਨਾ ਦੁੱਧ ਜੰਮਦੇ ਨਾਹੀਂ
ਭੋਈਂ ਲਾਲ਼ ਹੋਵਣ ਕੜਾ ਕੜਾ ਕੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )