ਜੀਂ ਦਿਲ ਇਸ਼ਕ ਖ਼ਰੀਦ ਨਾ ਕੀਤਾ

ਜੀਂ ਦਿਲ ਇਸ਼ਕ ਖ਼ਰੀਦ ਨਾ ਕੀਤਾ
ਸੋ ਦਿਲ ਸਖ਼ਤ ਬਖ਼ਤੀ ਹੋ

ਅਜ਼ਲ ਉਸਤਾਦ ਨੇ ਸਬਕ ਪੜ੍ਹਾਇਆ
ਹੱਥ ਦ ਤਿਸ ਦਿਲ ਤਖ਼ਤੀ ਹੋ

ਬਰ ਸਿਰ ਆਇਆਂ ਦਮ ਨਾ ਮਾਰੇਂ
ਜਾਂ ਆਵੇ ਸਿਰ ਸਖ਼ਤੀ ਹੋ

ਪੜ੍ਹ ਤੌਹੀਦ ਹੋ ਵਾਸਲ ਬਾਹੂ
ਸਬਕ ਪੜ੍ਹੀਵੇ ਵਕਤੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )