ਜੇ ਦੇਣ ਇਲਮ ਵਿਚ ਹੂੰਦਾ

ਜੇ ਦੇਣ ਇਲਮ ਵਿਚ ਹੂੰਦਾ
ਸਿਰ ਨੇਜ਼ੇ ਕਿਉਂ ਚੜ੍ਹਦੇ ਹੋ

ਅਠਾਰਾਂ ਹਜ਼ਾਰ ਜੋ ਆਲਮ ਆਹਾ
ਅੱਗੇ ਹੁਸੈਨ ਦੇ ਮਰਦੇ ਹੋ

ਜੇ ਕਰ ਬੈਤ ਰਸੌਲ਼ੀ ﷺ
ਮੰਨਦੇ ਪਾਣੀ ਕਿਉਂ ਬੰਦ ਕਰਦੇ ਹੋ

ਸਾਦਿਕ ਦੇਣ ਤਿਨ੍ਹਾਂ ਬਾਹੂ
ਜੇ ਸਿਰ ਕੁਰਬਾਨੀ ਕਰਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ