ਜੀਂਦੇ ਕੀ ਜਾਨਣ ਸਾਰ ਮੋਇਆਂ ਦੀ

ਜੀਂਦੇ ਕੀ ਜਾਨਣ ਸਾਰ ਮੋਇਆਂ ਦੀ,
ਸੌ ਜਾਣੇ ਜੋ ਮਰਦਾ ਹੋ

ਕਬਰਾਂ ਦੇ ਵਿਚ ਅਣ ਨਾ ਪਾਣੀ,
ਖ਼ਰਚ ਲੋੜੀਂਦਾ ਘਰ ਦਾ ਹੋ

ਇੱਕ ਵਿਛੋੜਾ ਮਾਂ ਪਿਓ ਭਾਈਆਂ,
ਬੀਹ ਅਜ਼ਾਬ ਕਬਰ ਦਾ ਹੋ

ਵਾਹ ਨਸੀਬਾ ਉਹਨਦਾ ਜਿਹੜਾ
ਵਿਚ ਹਯਾਤੀ ਮਰਦਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )