ਜੇ ਤੂੰ ਚਾਹੇਂ ਵਹਦਤ ਰੱਬ ਨਲ਼

ਜੇ ਤੂੰ ਚਾਹੇਂ ਵਹਦਤ ਰੱਬ ਨਲ਼
ਮਿਲ ਮੁਰਸ਼ਦ ਦੀਆਂ ਤਲੀਆਂ ਹੋ

ਮੁਰਸ਼ਦ ਲਤਫ਼ੋਂ ਕਰੇ ਨਜ਼ਾਰਾ,
ਗੁਲ ਥੀੱੋਨ ਸਭ ਕਲੀਆਂ ਹੋ

ਉਨ੍ਹਾਂ ਵਿਚ ਇਕ ਲਾਲਾ ਹੋਸੀ
ਗੁਲ ਨਾਜ਼ੁਕ ਕੁੱਲ ਫਲੀਆਂ ਹੋ

ਦੋਹੀਂ ਜਹਾਨੀਂ ਮਿੱਠੇ ਜਿਨ੍ਹਾਂ
ਸੰਗ ਕੀਤਾ ਦੋ ਵਲੀਆਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )