ਜ਼ੇ ਜ਼ਬਾਨੀ ਹਰ ਕੋਈ ਪੜ੍ਹਦਾ

ਜ਼ੇ ਜ਼ਬਾਨੀ ਹਰ ਕੋਈ ਪੜ੍ਹਦਾ,
ਦਿਲ ਦਾ ਕਲਮਾ ਕੋਈ ਹੋ

ਜਿਥੇ ਕਲਮਾ ਦਿਲ ਦਾ ਪੜ੍ਹੀਏ,
ਮਿਲੇ ਜ਼ਬਾਨ ਨਾ ਢੋਈ ਹੋ

ਦਿਲ ਦਾ ਕਲਮਾ ਆਰਿਫ਼ ਪੜ੍ਹਦੇ,
ਜਾਣੇ ਕਿਆ ਗਲੋਈ ਹੋ

ਕਲਮਾ ਮੈਨੂੰ ਪੈਰ ਪੜ੍ਹਾਇਆ,
ਸਦਾ ਸੁਹਾਗਣ ਹੋਈ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )