ਜਿਨ੍ਹਾਂ ਸ਼ੋਹ ਅਲਫ਼ ਥੀਂ ਪਾਇਆ

ਜਿਨ੍ਹਾਂ ਸ਼ੋਹ ਅਲਫ਼ ਥੀਂ ਪਾਇਆ
ਉਹ ਕੁਰਆਨ ਨਾ ਪੜ੍ਹਦੇ ਹੋ

ਮਾਰਨ ਦਮ ਮੁਹੱਬਤ ਵਾਲਾ,
ਦੌਰ ਹਵੀਵ ਨੇਂ ਪਰਦੇ ਹੋ

ਦੋਜ਼ਖ਼ ਬਹਿਸ਼ਤ ਗ਼ੁਲਾਮ ਤਿਨ੍ਹਾਂ ਦੇ,
ਚਾ ਕੀਤੇ ਨੇਂ ਬਰਦੇ ਹੋ

ਮੈਂ ਕੁਰਬਾਨ ਤਿਨ੍ਹਾਂ ਦੇ ਜਿਹੜੇ
ਵਹਦਤ ਦੇ ਵਿਚ ਵੜਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )