ਜਿਮ, ਜਿਸ ਅਲਫ਼ ਮੁਤਾਲਾ ਕੀਤਾ

ਜਿਮ, ਜਿਸ ਅਲਫ਼ ਮੁਤਾਲਾ ਕੀਤਾ
ਬੇਦਾ ਬਾਬ ਨਾ ਪੜ੍ਹਦਾ ਹੋ

ਛੋੜ ਸਫ਼ਾਤੀ, ਲਧੀਵਸ ਜ਼ਾਤੀ,
ਆਮੀ ਦੂਰ ਚਾ ਕਰਦਾ ਹੋ

ਨਫ਼ਸ ਅਮਾਰਾ ਕੁਤਰਾ ਜਾਣੇ,
ਨਾਜ਼ ਨਿਆਜ਼ ਨਾ ਧਿਰ ਦਾ ਹੋ

ਕਿਆ ਪਰਵਾ ਤਿਨ੍ਹਾਂ ਨੂੰ ਜਿਨ੍ਹਾਂ
ਘਾਰੂ ਲੱਧਾ ਘਰ ਦਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )