ਜੀਂ ਦਿਲ ਇਸ਼ਕ ਖ਼ਰੀਦ ਨਾ ਕੀਤਾ

ਜੀਂ ਦਿਲ ਇਸ਼ਕ ਖ਼ਰੀਦ ਨਾ ਕੀਤਾ
ਸੋ ਦਿਲ ਦਰਦ ਨਾ ਫੁੱਟੀ ਹੋ

ਜੀਂ ਦਿਲ ਇਸ਼ਕ ਹਜ਼ੂਰ ਨਾ ਮੰਗਿਆ
ਸੂ ਦਰਗਾਹੋਂ ਸਿਟੀ ਹੋ

ਇਸ ਦਿਲ ਥੀਂ ਸੰਗ ਪੱਥਰ ਚੰਗੇ
ਜਿਸ ਦਿਲ ਗ਼ਫ਼ਲਤ ਅੱਟੀ ਹੋ

ਮਿਲਿਆ ਦੋਸਤ ਨਾ ਉਨ੍ਹਾਂ
ਜਿਨ੍ਹਾਂ ਚੌੜ ਨਾ ਕੀਤੀ ਤਰੁੱਟੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ