ਜੀਂ ਡੀਨਾ ਦਾ ਮੈਂ ਦਰ ਤੈਂਡੇ ਤੇ

ਜੀਂ ਡੀਨਾ ਦਾ ਮੈਂ ਦਰ ਤੈਂਡੇ ਤੇ
ਸਜਦਾ ਸਹੀ ਜਾ ਕੀਤਾ ਹੋ

ਇਸ ਡੀਨਾ ਦਾ ਸਿਰ ਫ਼ਿਦਾ ਉਥਾਈਂ,
ਬੀਹ ਦਰਬਾਰ ਨਾ ਲੀਤਾ ਹੋ

ਸਿਰ ਦੇਵਨ ਸਿਰ ਆਖਣ ਨਾਹੀਂ,
ਸ਼ੌਕ ਪਿਆਲਾ ਪੀਤਾ ਹੋ

ਮੈਂ ਕੁਰਬਾਨ ਤਿਨ੍ਹਾਂ ਤੋਂ ਜਿਨ੍ਹਾਂ
ਇਸ਼ਕ ਸਲਾਮਤ ਕੀਤਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )