ਕਿਆ ਹੋਇਆ ਬੁੱਤ ਦੂਰ ਗਿਆ

ਕਿਆ ਹੋਇਆ ਬੁੱਤ ਦੂਰ ਗਿਆ,
ਦਿਲ ਹਰਗਿਜ਼ ਦੂਰ ਨਾ ਥੀਵੇ ਹੋ

ਸੈ ਕੋਹਾਂ ਤੇ ਵਸਦਾ ਮੁਰਸ਼ਦ
ਵਿਚ ਹਜ਼ੂਰ ਦੱਸੀਵੇ ਹੋ

ਜੀਂ ਦੇ ਅੰਦਰ ਇਸ਼ਕ ਰੱਤੀ
ਉਹ ਬਿਨਾ ਸ਼ਰਾਬੋਂ ਖੀਵੇ ਹੋ

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ
ਕਬਰ ਜਿਨ੍ਹਾਂ ਦੀ ਜੀਵੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )