ਮੈਂ ਸ਼ਹਿਬਾਜ਼ ਕਰਾਂ ਪਰਵਾਜ਼ਾਂ

ਮੈਂ ਸ਼ਹਿਬਾਜ਼ ਕਰਾਂ ਪਰਵਾਜ਼ਾਂ
ਵਿਚ ਅਫ਼ਲਾਕ ਕਰਮ ਦੇ ਹੋ

ਜ਼ੁਬਾਂ ਤਾਂ ਮੇਰੀ ਕੰਨ ਬਰਾਬਰ
ਮੌੜਾਂ ਕੰਮ ਕਲਮ ਦੇ ਹੋ

ਅਫ਼ਲਾਤੂਨ, ਅਰਸਤੂ ਵਰਗੇ
ਮੈਂ ਅੱਗੇ ਕਿਸ ਕੰਮ ਦੇ ਹੋ

ਹਾਤਿਮ ਵਰਗੇ ਲੱਖ ਕਰੋੜਾਂ
ਦਰ ਬਾਹੂ ਤੇ ਮੰਗਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ