ਰਾਤੀਂ ਨੈਣ ਰੁੱਤ ਹੰਝੂ ਰੋਵਣ

ਰਾਤੀਂ ਨੈਣ ਰੁੱਤ ਹੰਝੂ ਰੋਵਣ,
ਦਿਨ੍ਹਾਂ ਗ਼ਮਜ਼ਾ ਗ਼ਮ ਦਾ ਹੋ

ਪੜ੍ਹ ਤੌਹੀਦ ਗਿਆ ਤਿੰਨ ਅੰਦਰ
ਸੁਖ ਆਰਾਮ ਨਾ ਸਿੰਮਦਾ ਹੋ

ਸਿਰ ਸੂਲੀ ਤੇ ਚਾ ਟੰਗਿਓ ਨੇਂ
ਈਹਾ ਰਾਜ਼ ਪਰਮ ਦਾ ਹੋ

ਸਿੱਧਾ ਹੋ ਕੋਹੀਵੇ ਬਾਹੂ
ਕਤਰਾ ਰਹੇ ਨਾ ਗ਼ਮ ਦਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )