ਰਾਹ ਫ਼ਿਕਰ ਦਾ ਤਦ ਲਧੀਵਸੀਂ

ਰਾਹ ਫ਼ਿਕਰ ਦਾ ਤਦ ਲਧੀਵਸੀਂ
ਜਦ ਹੱਥ ਪਕੜੀਸੀਂ ਕਾਸਾ ਹੋ

ਤਾਰਿਕ ਦੁਨੀਆ ਤਦੋਂ ਥੀਵਸਈਂ
ਜਦ ਫ਼ਕ਼ਰ ਮਿਲਿਓ ਸੈ ਖ਼ਾਸਾ ਹੋ

ਦਰਿਆ ਵਹਦਤ ਨੋਸ਼ ਕੀਤੂਸੈ
ਅਜਾਂ ਭੀ ਜੀ ਪਿਆਸਾ ਹੋ

ਰਾਹ ਫ਼ਿਕਰ ਰੁੱਤ ਹੰਝੂ ਰੋਵਣ,
ਲੋਕਾਂ ਭਾਣੇ ਹਾਸਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )